Posts

Showing posts from April, 2020

ਚਿੜੀ ਨਾਲ ਯਾਰੀ

Image
ਚਿੜੀ ਨਾਲ ਯਾਰੀ ਛੱਤ ਦੇ ਬਨੇਰੇ 'ਤੇ ਉਹ ਆ ਕੇ ਅੱਜ ਬਹਿ ਗਈ ਪੰਡ ਫਿਰ ਖੋਲ ਗੱਲ ਸਾਰੀ ਕਹਿ ਗਈ ਅੱਜ ਮੇਰੀ ਚਿੜੀ ਨਾਲ ਯਾਰੀ ਪੈ ਗਈ ਭੋਰਾ ਪਾਣੀ ਪੀ ਕੇ ਕਹਿੰਦੀ, ਕੰਮ ਕਾਜ਼ ਕਿਦਾਂ ਮੈਂ ਸੁਣਿਆ ਇਥੇ ਮਹਾਂਮਾਰੀ ਪੈ ਗਈ ਅੱਜ ਮੇਰੀ ਚਿੜੀ ਨਾਲ ਯਾਰੀ ਪੈ ਗਈ ਤੁਸੀਂ ਸਾਡੇ ਘਰ ਵੱਡੇ, ਫੇਰ ਮੇਰੇ ਪਰ ਵੱਡੇ ਮੇਰੀ ਇਹੀ ਆਜ਼ਾਦੀ ਅੱਜ ਭਾਰੀ ਪੈ ਗਈ ਅੱਜ ਮੇਰੀ ਚਿੜੀ ਨਾਲ ਯਾਰੀ ਪੈ ਗਈ ਛੋਟੇ ਸੀ ਜਦ, ਮੈਂ ਆਉਂਦੀ ਸੀ ਵਿਹੜੇ 'ਚ ਤੁਹਾਡੇ ਚਹਿਕਾਉਂਦੀ ਸੀ ਰੌਣਕ ਸੀ ਜੋ ਕਦੇ ਤੁਹਾਡੇ ਵਿਹੜੇ ਦੀ ਬਣ ਕੇ ਅੱਜ ਮੈਂ ਬੀਚਾਰੀ ਰਹਿ ਗਈ ਅੱਜ ਮੇਰੀ ਚਿੜੀ ਨਾਲ ਯਾਰੀ ਪੈ ਗਈ ਸਾਹ ਆਉਣਗੇ ਤਾਂ ਫੇਰ ਆਵਾਂਗੀ ਗੀਤ ਖੁਸ਼ੀਆਂ ਦੇ ਫੇਰ ਗਾਵਾਂਗੀ ਮੁੜ ਕੀਤੀ ਜੇ ਤੂੰ ਪ੍ਰਦੂਸ਼ਣ ਬਾਜ਼ੀ ਫਿਰ ਕਾਹਦੀ ਤੇਰੀ ਸਰਦਾਰੀ ਰਹਿ ਗਈ ਅੱਜ ਮੇਰੀ ਚਿੜੀ ਨਾਲ ਯਾਰੀ ਪੈ ਗਈ ਮੈਂ ਕੁਝ ਬੋਲਦਾ ਇਸ ਤੋਂ ਪਹਿਲਾ ਉਹਨੂੰ ਅੱਗੇ ਜਾਣ ਦੀ ਕਾਹਲੀ ਪੈ ਗਈ ਅੱਜ ਮੇਰੀ ਚਿੜੀ ਨਾਲ ਯਾਰੀ ਪੈ ਗਈ ਅੱਜ ਮੇਰੀ ਚਿੜੀ ਨਾਲ ਯਾਰੀ ਪੈ ਗਈ Written By ਹਰਵਿੰਦਰ ਸਿੰਘ 

ਸੱਚ ਨੂੰ ਭਾਲੋ

Image
**ਸੱਚ ਨੂੰ ਭਾਲੋ** ਦੀਵਾ ਆਖੇ ਦੀਵੇ ਬਾਲੋ ਜ਼ਿਮੇਵਾਰੀਆਂ ਸਿਰ ਤੋਂ ਟਾਹਲੋ ਬੰਦਾ ਹੀ ਬੰਦੇ ਨੂੰ ਖਾਵੇ ਕੋਈ ਤਾਂ ਅਸਲੀ ਸੱਚ ਨੂੰ ਭਾਲੋ ਗਰੀਬ ਆਖੇ ਪਿੰਡ ਨੂੰ ਚਾਲੋ ਵਪਾਰੀ ਕਹੇ ਮੁਨਾਫ਼ਾ ਕਮਾਲੋ ਖਬਰਾਂ ਸੁਣ ਕੇ ਸਹਿਮੇ ਸਾਰੇ ਕੋਈ ਤਾਂ ਆਖਰ ਸੱਚ ਨੂੰ ਭਾਲੋ ਕੋਈ ਆਖੇ ਸ਼ੌਂਕ ਪੁਗਾਹ ਲੋ ਕੋਈ ਕਹਿੰਦਾ ਬੰਦੇ ਲੜਾ ਲੋ ਹਿੰਦੂ ਮੁਸਲਿਮ ਕਰਨ ਬਥੇਰੇ ਕੋਈ ਤਾਂ ਆਖਰ ਸੱਚ ਨੂੰ ਭਾਲੋ ਸੱਚ ਹੈ ਕੀ ਕਿਸੇ ਨੀ ਦੱਸਣਾ ਆਪੋ ਆਪਣੇ ਅੰਦਰ ਭਾਲੋ ਗੱਲ ਇੱਕ ਤੇ ਆਕੇ ਮੁੱਕਣੀ ਸੱਜਣਾ ਉਂਝ ਜਿੰਨਾ ਮਰਜ਼ੀ ਰੌਲਾ ਪਾ ਲੋ By ਹਰਵਿੰਦਰ ਸਿੰਘ

ਅੰਮੀ ਦਾ ਕੀ ਕਸੂਰ ਏ ?

Image
ਅੰਮੀ ਦਾ ਕੀ ਕਸੂਰ ਏ ? ਮਾਂ ਤੂੰ ਕੁਝ ਬੋਲਦੀ ਕਿਉਂ ਨੀਂ ਚੁੱਪੀ ਅੱਜ ਤੂੰ ਤੋੜਦੀ ਕਿਉਂ ਨੀਂ ਰੱਬ ਹੋਇਆ ਕਿਉਂ ਅੱਜ ਮਜ਼ਬੂਰ ਏ ਇੱਕ ਗੱਲ ਤਾਂ ਦੱਸੋ ਕਾਤਿਲੋ ਮੇਰੀ ਅੰਮੀ ਦਾ ਕੀ ਕਸੂਰ ਏ ? ਮੈਨੂੰ ਗੁਰਦੁਆਰੇ ਲੈਕੇ ਆਈ ਸੀ ਮੇਰੀ ਗੁੱਤ ਵੀ ਉਹਨੇ ਬਣਾਈ ਸੀ ਆਖਦੀ ਤੂੰ ਤਾਂ ਮੇਰੀ ਹੂਰ ਏ ਇੱਕ ਗੱਲ ਤਾਂ ਦੱਸੋ ਕਾਤਿਲੋ ਮੇਰੀ ਅੰਮੀ ਦਾ ਕੀ ਕਸੂਰ ਏ ? ਮੇਰੀ ਅੰਮੀ ਦਾ ਇੱਕ ਸੁਪਨਾ ਸੀ ਆਪਣੇ ਵਰਗੀ ਬਣਦੀ ਦੇਖਣਾ ਸੀ ਕੀਤਾ ਸੁਪਨਾ ਤੁਸੀਂ ਚੂਰੋ ਚੂਰ ਏ ਇੱਕ ਗੱਲ ਤਾਂ ਦੱਸੋ ਕਾਤਿਲੋ ਮੇਰੀ ਅੰਮੀ ਦਾ ਕੀ ਕਸੂਰ ਏ ? ਮੈਂ ਸਮੇਂ ਦੇ ਨਾਲ ਫਿਰ ਖੜ੍ਹ ਜਾਵਾਂਗੀ ਇੱਕ ਦਿਨ ਅੰਮੀ ਵਰਗੀ ਬਣ ਜਾਵਾਂਗੀ ਜੋ ਬੀਜਿਆ ਤੁਸੀਂ ਵੱਢੋਗੇ ਇਹੀ ਅੱਲ੍ਹਾਹ ਦਾ ਦਸਤੂਰ ਏ ਇੱਕ ਗੱਲ ਤਾਂ ਦੱਸੋ ਕਾਤਿਲੋ ਮੇਰੀ ਅੰਮੀ ਦਾ ਕੀ ਕਸੂਰ ਏ ? Wrriten By : ਹਰਵਿੰਦਰ ਸਿੰਘ