ਚਿੜੀ ਨਾਲ ਯਾਰੀ



ਚਿੜੀ ਨਾਲ ਯਾਰੀ
ਛੱਤ ਦੇ ਬਨੇਰੇ 'ਤੇ ਉਹ ਆ ਕੇ ਅੱਜ ਬਹਿ ਗਈ
ਪੰਡ ਫਿਰ ਖੋਲ ਗੱਲ ਸਾਰੀ ਕਹਿ ਗਈ
ਅੱਜ ਮੇਰੀ ਚਿੜੀ ਨਾਲ ਯਾਰੀ ਪੈ ਗਈ
ਭੋਰਾ ਪਾਣੀ ਪੀ ਕੇ ਕਹਿੰਦੀ, ਕੰਮ ਕਾਜ਼ ਕਿਦਾਂ
ਮੈਂ ਸੁਣਿਆ ਇਥੇ ਮਹਾਂਮਾਰੀ ਪੈ ਗਈ
ਅੱਜ ਮੇਰੀ ਚਿੜੀ ਨਾਲ ਯਾਰੀ ਪੈ ਗਈ
ਤੁਸੀਂ ਸਾਡੇ ਘਰ ਵੱਡੇ, ਫੇਰ ਮੇਰੇ ਪਰ ਵੱਡੇ
ਮੇਰੀ ਇਹੀ ਆਜ਼ਾਦੀ ਅੱਜ ਭਾਰੀ ਪੈ ਗਈ
ਅੱਜ ਮੇਰੀ ਚਿੜੀ ਨਾਲ ਯਾਰੀ ਪੈ ਗਈ
ਛੋਟੇ ਸੀ ਜਦ, ਮੈਂ ਆਉਂਦੀ ਸੀ
ਵਿਹੜੇ 'ਚ ਤੁਹਾਡੇ ਚਹਿਕਾਉਂਦੀ ਸੀ
ਰੌਣਕ ਸੀ ਜੋ ਕਦੇ ਤੁਹਾਡੇ ਵਿਹੜੇ ਦੀ
ਬਣ ਕੇ ਅੱਜ ਮੈਂ ਬੀਚਾਰੀ ਰਹਿ ਗਈ
ਅੱਜ ਮੇਰੀ ਚਿੜੀ ਨਾਲ ਯਾਰੀ ਪੈ ਗਈ
ਸਾਹ ਆਉਣਗੇ ਤਾਂ ਫੇਰ ਆਵਾਂਗੀ
ਗੀਤ ਖੁਸ਼ੀਆਂ ਦੇ ਫੇਰ ਗਾਵਾਂਗੀ
ਮੁੜ ਕੀਤੀ ਜੇ ਤੂੰ ਪ੍ਰਦੂਸ਼ਣ ਬਾਜ਼ੀ
ਫਿਰ ਕਾਹਦੀ ਤੇਰੀ ਸਰਦਾਰੀ ਰਹਿ ਗਈ
ਅੱਜ ਮੇਰੀ ਚਿੜੀ ਨਾਲ ਯਾਰੀ ਪੈ ਗਈ
ਮੈਂ ਕੁਝ ਬੋਲਦਾ ਇਸ ਤੋਂ ਪਹਿਲਾ
ਉਹਨੂੰ ਅੱਗੇ ਜਾਣ ਦੀ ਕਾਹਲੀ ਪੈ ਗਈ
ਅੱਜ ਮੇਰੀ ਚਿੜੀ ਨਾਲ ਯਾਰੀ ਪੈ ਗਈ
ਅੱਜ ਮੇਰੀ ਚਿੜੀ ਨਾਲ ਯਾਰੀ ਪੈ ਗਈ
Written By ਹਰਵਿੰਦਰ ਸਿੰਘ 

Comments