Posts

Showing posts from August, 2020

ਮੇਰੇ ਜ਼ਜ਼ਬਾਤ, ਮੇਰੀ ਸੋਚ ਤੇ ਮੇਰੇ ਹਾਲਾਤਾਂ ਦੇ ਅੱਖਰ

  ਦਿਲ ਕਰਦੇ ਕੀਤੇ ਦੂਰ ਚਲਾ ਜਾਵਾਂ ਪਰ ਕਿੰਨੀ ਦੂਰ, ਇਹ ਸਮਝ ਨੀ ਲਗਦੀ  ਬੈਠਾ ਦਿਨ ਰਾਤ ਸੋਚੀ ਜਾਵਾਂ  ਨਤੀਜਾ ਕੀ ਉਹਦਾ, ਸਮਝ ਨ ਲਗਦੀ  ਗੱਲ ਕਰਨ ਨੂੰ ਦਿਲ ਨੀ ਕਰਦਾ  ਗੱਲ ਕਿਵੇਂ ਸਮਝਾਵਾਂ, ਸਮਝ ਨੀ ਲਗਦੀ  ਰੋਣਾ ਚਾਹੁੰਦੇ ਦਿਲ ਮੇਰਾ ਰੱਜ ਕੇ  ਅਥਰੂ ਕਿੰਝ ਬਹਾਵਾਂ, ਸਮਝ ਨੀ ਲਗਦੀ  ਇੰਝ ਲਗਦੈ ਕੁਝ ਹੋ ਗਿਆ ਏ  ਪਰ ਕੀ ਹੋਇਆ,  ਸਮਝ ਨੀ ਲਗਦੀ