ਅੰਮੀ ਦਾ ਕੀ ਕਸੂਰ ਏ ?
ਅੰਮੀ ਦਾ ਕੀ ਕਸੂਰ ਏ ?
ਮਾਂ ਤੂੰ ਕੁਝ ਬੋਲਦੀ ਕਿਉਂ ਨੀਂਚੁੱਪੀ ਅੱਜ ਤੂੰ ਤੋੜਦੀ ਕਿਉਂ ਨੀਂ
ਰੱਬ ਹੋਇਆ ਕਿਉਂ ਅੱਜ ਮਜ਼ਬੂਰ ਏ
ਇੱਕ ਗੱਲ ਤਾਂ ਦੱਸੋ ਕਾਤਿਲੋ
ਮੇਰੀ ਅੰਮੀ ਦਾ ਕੀ ਕਸੂਰ ਏ ?
ਮੈਨੂੰ ਗੁਰਦੁਆਰੇ ਲੈਕੇ ਆਈ ਸੀ
ਮੇਰੀ ਗੁੱਤ ਵੀ ਉਹਨੇ ਬਣਾਈ ਸੀ
ਆਖਦੀ ਤੂੰ ਤਾਂ ਮੇਰੀ ਹੂਰ ਏ
ਇੱਕ ਗੱਲ ਤਾਂ ਦੱਸੋ ਕਾਤਿਲੋ
ਮੇਰੀ ਅੰਮੀ ਦਾ ਕੀ ਕਸੂਰ ਏ ?
ਮੇਰੀ ਅੰਮੀ ਦਾ ਇੱਕ ਸੁਪਨਾ ਸੀ
ਆਪਣੇ ਵਰਗੀ ਬਣਦੀ ਦੇਖਣਾ ਸੀ
ਕੀਤਾ ਸੁਪਨਾ ਤੁਸੀਂ ਚੂਰੋ ਚੂਰ ਏ
ਇੱਕ ਗੱਲ ਤਾਂ ਦੱਸੋ ਕਾਤਿਲੋ
ਮੇਰੀ ਅੰਮੀ ਦਾ ਕੀ ਕਸੂਰ ਏ ?
ਮੈਂ ਸਮੇਂ ਦੇ ਨਾਲ ਫਿਰ ਖੜ੍ਹ ਜਾਵਾਂਗੀ
ਇੱਕ ਦਿਨ ਅੰਮੀ ਵਰਗੀ ਬਣ ਜਾਵਾਂਗੀ
ਜੋ ਬੀਜਿਆ ਤੁਸੀਂ ਵੱਢੋਗੇ
ਇਹੀ ਅੱਲ੍ਹਾਹ ਦਾ ਦਸਤੂਰ ਏ
ਇੱਕ ਗੱਲ ਤਾਂ ਦੱਸੋ ਕਾਤਿਲੋ
ਮੇਰੀ ਅੰਮੀ ਦਾ ਕੀ ਕਸੂਰ ਏ ?
Wrriten By : ਹਰਵਿੰਦਰ ਸਿੰਘ

Comments
Post a Comment