ਸੱਚ ਨੂੰ ਭਾਲੋ
**ਸੱਚ ਨੂੰ ਭਾਲੋ**
ਦੀਵਾ ਆਖੇ ਦੀਵੇ ਬਾਲੋ
ਜ਼ਿਮੇਵਾਰੀਆਂ ਸਿਰ ਤੋਂ ਟਾਹਲੋ
ਬੰਦਾ ਹੀ ਬੰਦੇ ਨੂੰ ਖਾਵੇ
ਕੋਈ ਤਾਂ ਅਸਲੀ ਸੱਚ ਨੂੰ ਭਾਲੋ
ਜ਼ਿਮੇਵਾਰੀਆਂ ਸਿਰ ਤੋਂ ਟਾਹਲੋ
ਬੰਦਾ ਹੀ ਬੰਦੇ ਨੂੰ ਖਾਵੇ
ਕੋਈ ਤਾਂ ਅਸਲੀ ਸੱਚ ਨੂੰ ਭਾਲੋ
ਗਰੀਬ ਆਖੇ ਪਿੰਡ ਨੂੰ ਚਾਲੋ
ਵਪਾਰੀ ਕਹੇ ਮੁਨਾਫ਼ਾ ਕਮਾਲੋ
ਖਬਰਾਂ ਸੁਣ ਕੇ ਸਹਿਮੇ ਸਾਰੇ
ਕੋਈ ਤਾਂ ਆਖਰ ਸੱਚ ਨੂੰ ਭਾਲੋ
ਵਪਾਰੀ ਕਹੇ ਮੁਨਾਫ਼ਾ ਕਮਾਲੋ
ਖਬਰਾਂ ਸੁਣ ਕੇ ਸਹਿਮੇ ਸਾਰੇ
ਕੋਈ ਤਾਂ ਆਖਰ ਸੱਚ ਨੂੰ ਭਾਲੋ
ਕੋਈ ਆਖੇ ਸ਼ੌਂਕ ਪੁਗਾਹ ਲੋ
ਕੋਈ ਕਹਿੰਦਾ ਬੰਦੇ ਲੜਾ ਲੋ
ਹਿੰਦੂ ਮੁਸਲਿਮ ਕਰਨ ਬਥੇਰੇ
ਕੋਈ ਤਾਂ ਆਖਰ ਸੱਚ ਨੂੰ ਭਾਲੋ
ਕੋਈ ਕਹਿੰਦਾ ਬੰਦੇ ਲੜਾ ਲੋ
ਹਿੰਦੂ ਮੁਸਲਿਮ ਕਰਨ ਬਥੇਰੇ
ਕੋਈ ਤਾਂ ਆਖਰ ਸੱਚ ਨੂੰ ਭਾਲੋ
ਸੱਚ ਹੈ ਕੀ ਕਿਸੇ ਨੀ ਦੱਸਣਾ
ਆਪੋ ਆਪਣੇ ਅੰਦਰ ਭਾਲੋ
ਗੱਲ ਇੱਕ ਤੇ ਆਕੇ ਮੁੱਕਣੀ ਸੱਜਣਾ
ਉਂਝ ਜਿੰਨਾ ਮਰਜ਼ੀ ਰੌਲਾ ਪਾ ਲੋ
ਆਪੋ ਆਪਣੇ ਅੰਦਰ ਭਾਲੋ
ਗੱਲ ਇੱਕ ਤੇ ਆਕੇ ਮੁੱਕਣੀ ਸੱਜਣਾ
ਉਂਝ ਜਿੰਨਾ ਮਰਜ਼ੀ ਰੌਲਾ ਪਾ ਲੋ
By ਹਰਵਿੰਦਰ ਸਿੰਘ

Comments
Post a Comment